ਜਲੰਧਰ — ਖੇਡਦੇ ਜਾਂ ਚਲਦੇ-ਫਿਰਦੇ ਪੈਰ ਮੁੜ ਜਾਣ 'ਤੇ ਕਈ ਵਾਰ ਮੋਚ ਆ ਜਾਂਦੀ ਹੈ। ਮੋਚ ਆਉਣ 'ਤੇ ਪੈਰ ਸੁੱਜ ਜਾਂਦਾ ਹੈ ਅਤੇ ਦਰਦ ਵੀ ਬਹੁਤ ਹੁੰਦਾ ਹੈ। ਇਸ ਵੇਲੇ ਜੇਕਰ ਤੁਸੀਂ ਡਾਕਟਰ ਕੋਲ ਨਹੀਂ ਜਾ ਸਕਦੇ ਤਾਂ ਘਬਰਾਉਣ ਦੀ ਜ਼ਰਰੂਤ ਨਹੀਂ। ਇਸ ਦਾ ਇਲਾਜ ਘਰ ਬੈਠੇ ਵੀ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਇਸ ਤਰ੍ਹਾਂ ਦੇ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜੋ ਇਸ ਦੇ ਦਰਦ ਤੋਂ ਅਰਾਮ ਦਵਾ ਸਕਦੇ ਹਨ।
ਬਰਫ
ਮੋਚ ਆਉਣ 'ਤੇ ਬਰਫ ਦਾ ਸੇਕ ਕਰਨਾ ਚਾਹੀਦਾ ਹੈ। ਬਰਫ ਨੂੰ ਕੱਪੜੇ 'ਚ ਲਪੇਟ ਕੇ ਹੀ ਲਗਾਓ। ਜੇਕਰ ਦਰਦ ਬਹੁਤ ਜ਼ਿਆਦਾ ਹੈ ਤਾਂ ਹਰ ਇਕ - ਦੋ ਘੰਟੇ 'ਚ 20 ਮਿੰਟ ਦੇ ਲਈ ਮੋਚ 'ਤੇ ਬਰਫ ਲਗਾਓ।
ਹਲਦੀ
ਹਲਦੀ ਐਂਟੀਸੈਪਟਿੱਕ ਦਾ ਕੰਮ ਕਰਦੀ ਹੈ। ਦੋ ਚਮਚ ਹਲਦੀ 'ਚ ਥੋੜ੍ਹਾ ਪਾਣੀ ਪਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਦਰਦ ਵਾਲੀ ਜਗ੍ਹਾਂ 'ਤੇ ਲਗਾਓ ਅਤੇ ਦੋ ਘੰਟੇ ਬਾਅਦ ਕੋਸੇ ਪਾਣੀ ਨਾਲ ਧੋ ਲਓ।
ਇਮਲੀ ਦਾ ਪੱਤਾ
ਇਮਲੀ ਦੇ ਪੱਤਿਆਂ ਨੂੰ ਪੀਸ ਕੇ ਕੋਸਾ ਪਾਣੀ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੋਚ ਵਾਲੀ ਥਾਂ 'ਤੇ ਲਗਾਉਣ ਨਾਲ ਅਰਾਮ ਮਿਲੇਗਾ।
ਸ਼ਹਿਦ
ਸ਼ਹਿਦ 'ਚ ਚੂਨਾ ਮਿਲਾ ਕੇ ਮੋਚ ਵਾਲੀ ਥਾਂ 'ਤੇ ਲਗਾਉਣ ਨਾਲ ਮੋਚ ਜਲਦੀ ਠੀਕ ਹੁੰਦੀ ਹੈ।
ਐਲੋਵੇਰਾ
ਇਸ ਦੀ ਜੈੱਲ ਮੋਚ ਵਾਲੀ ਜਗ੍ਹਾਂ 'ਤੇ ਲਗਾਉਣ ਨਾਲ ਦਰਦ ਖਤਮ ਹੋ ਜਾਵੇਗਾ।
ਫਿਟਕਰੀ
ਦੁੱਧ 'ਚ ਅੱਧਾ ਚਮਚ ਫਿਟਕਰੀ ਪਾ ਕੇ ਪਿਓ ਦਰਦ ਤੋਂ ਅਰਾਮ ਮਿਲੇਗਾ।
ਇਸ ਦੁਕਾਨਦਾਰ ਨੂੰ ਦੇਖਣ ਲਈ ਲੱਗੀ ਰਹਿੰਦੀ ਹੈ ਲੋਕਾਂ ਦੀ ਭੀੜ
NEXT STORY